ਜਦੋਂ ਪਰਤੋੰਗੇ ਘਰ ਆਪਣੇ
ਇਸ ਮੁੱਲ ਲਈ ਜੰਗ ਨੂੰ ਜਿੱਤ ਕੇ,
ਜਦੋਂ ਨੇਜਿਆਂ-ਤਲਵਾਰਾਂ-ਲਾਠੀਆਂ ਦੀ
ਲੋੜ ਮੁੱਕ ਜਾਵੇਗੀ,
ਜਦੋਂ 'ਜੈ ਸ਼੍ਰੀ ਰਾਮ' ਤੇ 'ਅੱਲ੍ਹਾ ਹੋ ਅਕਬਰ' ਇਕ ਦੂਜੇ ਨਾਲੋਂ ਖਹਿਣੋਂ ਹਟ ਜਾਣਗੇ,
ਤੇ ਜਦੋਂ ਨਾਅਰਿਆਂ ਦਾ ਸ਼ੋਰ ਮੱਠਾ ਪੈ ਜਾਵੇਗਾ,
ਜਦੋਂ ਗਮਰੀ ਐਕਸਟੈਂਸ਼ਨ ਦੀ ਅਕਬਰੀ ਦੀ ਸਾੜ੍ਹੀ ਹੋਈ ਲਾਸ਼
ਠੰਡੀ ਯੱਖ ਹੋ ਜਾਵੇਗੀ,
ਤੇ ਜਦੋਂ ਅਸ਼ਫਾਕ ਤੇ ਅੰਕਿਤ ਦੀਆਂ ਮਾਵਾਂ ਕੀਰਨੇ ਪਾ-ਪਾ ਗੁੰਮ ਹੋ ਜਾਣਗੀਆਂ,
ਜਦੋਂ ਨਿਆਣੇ ਅਪਣਾ ਬਾਪ ਉਡੀਕਣੋਂ ਹੱਟ ਜਾਣਗੇ,
ਜਦੋਂ ਇਨਸਾਫ ਦੇ ਦੇਵਤੇ ਇਨਸਾਫ ਦੇ ਮਹਿਲਾਂ ਤੋਂ ਵਨਵਾਸ ਭੇਜ ਦਿੱਤੇ ਜਾਣਗੇ,
ਜਦੋਂ ਮਰੇ ਹੋਇਆਂ ਨੂੰ ਕੁੱਟ-ਕੁੱਟ ਕੇ ਹੰਭ ਜਾਵੇੰਗਾ,
ਜਦੋਂ ਮੁੜੇੰਗਾ ਮਾਣ ਨਾਲ ਘਰ ਲਹੂ ਨਾਲ ਸਿੰਮਦੇ ਕੱਪੜੇ ਲੈਕੇ, ਹਾਈ-ਕਮਾਨ ਤੋਂ ਤਮਗੇ ਲਗਵਾ ਕੇ,
ਜਦੋਂ ਸਾਰੀ ਦੁਨੀਆ ਦੇ ਸ਼ੋਰ ਦੇ ਮੂੰਹ ਤੇ ਆਪਣੇ ਗੁਸਲਖਾਨੇ ਦਾ ਬੂਹਾ ਬੰਦ ਕਰਕੇ
ਪਾਣੀ ਦੇ ਛਿੱਟੇ ਚਿਹਰੇ ਤੇ ਮਾਰ ਕੇ ਵੇਖੇੰਗਾ ਸ਼ੀਸ਼ੇ ਵੱਲ,
ਉਦੋਂ..
ਉਦੋਂ ਗਹੁ ਲਾਕੇ ਸੁਣਨਾ - ਇਕ ਨਿੱਕੀ ਜਿਹੀ ਆਵਾਜ਼ ਆਵੇਗੀ,
ਤੈਨੂੰ ਧੁਰ ਤੱਕ ਲਾਹਨਤਾਂ ਪਾਵੇਗੀ,
ਤੈਥੋਂ ਖਲਕਤ ਦੇ ਮਾਇਨੇ ਪੁੱਛੇਗੀ,
ਕੁਛ ਗੱਲਾਂ ਯਾਦ ਕਰਵਾਏਗੀ..
ਇਹ ਆਖਰੀ ਦੁਸ਼ਮਣ ਰਹਿੰਦਾ ਹੈ,
ਝੱਟ ਮਾਰ ਮੁਕਾ! ਨਾ ਸਮਾਂ ਗੁਆ!
ਜੇ ਹੁਣ ਇਹ ਬੱਚ ਕੇ ਨਿਕਲ ਗਿਆ
ਇਸ ਪਾਗਲ ਤੈਨੂੰ ਕਰ ਜਾਣਾ.
ਇਕ ਖੰਜਰ ਇਹਦੀ ਹਿੱਕ ਵਿੱਚ ਪਾ
ਚੱਲ ਇਸ ਨੂੰ ਮਾਰ ਮੁਕਾਇਆ ਤੂੰ,
ਚੰਗਾ ਫੌਤਾਂ ਦੀ ਫਹਿਰਿਸਤ ਵਿਚ
ਇਕ ਨਾਮ ਨਵਾਂ ਹੀ ਪਾਇਆ ਤੂੰ.
ਇਹ ਨਾਂ "ਜ਼ਮੀਰ" ਸੀ..
ਪਰ ਪਤਾ ਨਈ ਕਿਹੜੇ ਮਜ਼੍ਹਬ ਦਾ ਸੀ?
-ਅਨਮ

Comments
Post a Comment