Skip to main content

Posts

Showing posts from 2020

The Great Indian Novel - A Review

  (27 of 2020) "The Great Indian Novel" is the debut work of Fiction by Shashi Tharoor and he was 33 yrs old when he wrote it. I mention this fact for 2 reasons - I entered into my 30s this year and it is a big deal to me and now I, not so subtly, compare myself to all the well-performing 30s out there. Mr Tharoor’s shoes are too big to fill!! Secondly, the level of ingenuity and creativity displayed by Shashi Tharoor is unparalleled.  The book is an amazing mix of Mahabharata and Modern Indian Freedom Struggle where characters and events of both the times have been knitted quite deftly. You would not even know when the character of a chaste Bhishma turns into Gangaji (Paichan Kaun!!) of the Freedom Struggle who restrains from all kinds of amatory activities but would not flinch from sleeping (literally!! Just zzz sleeping) in the company of Sarah-behn. Dhritrashtra of the Great India is educated in the King’s College at Cambridge but is still blind - literally and figurative...

ਆਖਰੀ ਦੁਸ਼ਮਣ

ਜਦੋਂ ਪਰਤੋੰਗੇ ਘਰ ਆਪਣੇ ਇਸ ਮੁੱਲ ਲਈ ਜੰਗ ਨੂੰ ਜਿੱਤ ਕੇ, ਜਦੋਂ ਨੇਜਿਆਂ-ਤਲਵਾਰਾਂ-ਲਾਠੀਆਂ ਦੀ ਲੋੜ ਮੁੱਕ ਜਾਵੇਗੀ, ਜਦੋਂ 'ਜੈ ਸ਼੍ਰੀ ਰਾਮ' ਤੇ 'ਅੱਲ੍ਹਾ ਹੋ ਅਕਬਰ' ਇਕ ਦੂਜੇ ਨਾਲੋਂ ਖਹਿਣੋਂ ਹਟ ਜਾਣਗੇ, ਤੇ ਜਦੋਂ ਨਾਅਰਿਆਂ ਦਾ ਸ਼ੋਰ ਮੱਠਾ ਪੈ ਜਾਵੇਗਾ, ਜਦੋਂ ਗਮਰੀ ਐਕਸਟੈਂਸ਼ਨ ਦੀ ਅਕਬਰੀ ਦੀ ਸਾੜ੍ਹੀ ਹੋਈ ਲਾਸ਼ ਠੰਡੀ ਯੱਖ ਹੋ ਜਾਵੇਗੀ, ਤੇ ਜਦੋਂ ਅਸ਼ਫਾਕ ਤੇ ਅੰਕਿਤ ਦੀਆਂ ਮਾਵਾਂ ਕੀਰਨੇ ਪਾ-ਪਾ ਗੁੰਮ ਹੋ ਜਾਣਗੀਆਂ, ਜਦੋਂ ਨਿਆਣੇ ਅਪਣਾ ਬਾਪ ਉਡੀਕਣੋਂ ਹੱਟ ਜਾਣਗੇ, ਜਦੋਂ ਇਨਸਾਫ ਦੇ ਦੇਵਤੇ ਇਨਸਾਫ ਦੇ ਮਹਿਲਾਂ ਤੋਂ ਵਨਵਾਸ ਭੇਜ ਦਿੱਤੇ ਜਾਣਗੇ, ਜਦੋਂ ਮਰੇ ਹੋਇਆਂ ਨੂੰ ਕੁੱਟ-ਕੁੱਟ ਕੇ ਹੰਭ ਜਾਵੇੰਗਾ, ਜਦੋਂ ਮੁੜੇੰਗਾ ਮਾਣ ਨਾਲ ਘਰ ਲਹੂ ਨਾਲ ਸਿੰਮਦੇ ਕੱਪੜੇ ਲੈਕੇ, ਹਾਈ-ਕਮਾਨ ਤੋਂ ਤਮਗੇ ਲਗਵਾ ਕੇ, ਜਦੋਂ ਸਾਰੀ ਦੁਨੀਆ ਦੇ ਸ਼ੋਰ ਦੇ ਮੂੰਹ ਤੇ ਆਪਣੇ ਗੁਸਲਖਾਨੇ ਦਾ ਬੂਹਾ ਬੰਦ ਕਰਕੇ ਪਾਣੀ ਦੇ ਛਿੱਟੇ ਚਿਹਰੇ ਤੇ ਮਾਰ ਕੇ ਵੇਖੇੰਗਾ ਸ਼ੀਸ਼ੇ ਵੱਲ, ਉਦੋਂ.. ਉਦੋਂ ਗਹੁ ਲਾਕੇ ਸੁਣਨਾ - ਇਕ ਨਿੱਕੀ ਜਿਹੀ ਆਵਾਜ਼ ਆਵੇਗੀ, ਤੈਨੂੰ ਧੁਰ ਤੱਕ ਲਾਹਨਤਾਂ ਪਾਵੇਗੀ, ਤੈਥੋਂ ਖਲਕਤ ਦੇ ਮਾਇਨੇ ਪੁੱਛੇਗੀ, ਕੁਛ ਗੱਲਾਂ ਯਾਦ ਕਰਵਾਏਗੀ.. ਇਹ ਆਖਰੀ ਦੁਸ਼ਮਣ ਰਹਿੰਦਾ ਹੈ, ਝੱਟ ਮਾਰ ਮੁਕਾ! ਨਾ ਸਮਾਂ ਗੁਆ! ਜੇ ਹੁਣ ਇਹ ਬੱਚ ਕੇ ਨਿਕਲ ਗਿਆ ਇਸ ਪਾਗਲ ਤੈਨੂੰ ਕਰ ਜਾਣਾ. ਇਕ ਖੰਜਰ ਇਹਦੀ ਹਿੱਕ ਵਿੱਚ ਪਾ ਚੱਲ ਇਸ ਨੂੰ ਮਾਰ...