Skip to main content

Posts

Showing posts from 2019

ਮਹਿਕਾਂ ਤੇਰੀਆਂ

ਕੁਝ ਮਹਿਕਾਂ ਸਾਹਾਂ ਚੋਂ ਨਹੀਂ, ਕੁਝ ਮਹਿਕਾਂ ਯਾਦਾਂ ਵਿਚੋਂ ਵੀ ਬਹੁੜਿਆ ਕਰਦੀਆਂ ਨੇ; ਜਿਵੇਂ ਕੋਈ ਅੱਖਾਂ ਦਾ ਅੰਨਾ ਹਰਫ਼ ਉਂਗਲਾਂ ਚੋਂ ਪੀ ਲੈਂਦਾ ਹੈ, ਤੇ ਬੋਲਾ ਅੱਖਾਂ ਤੋਂ ਅੱਖਰ ਸੁਣ ਲਵੇ, ਜਾਂ ਬੋਲੀ ਮੇਰੀ ਜੇ ਜਾਣੇਂ ਨਾ ਤੂੰ, ਤਾਂ ਅਲਫਾਜ਼ ਦੇ ਜਿਸਮੋਂ ਮਤਲਬ ਚਿਣ ਲਵੇਂ। ਤੇਰੇ ਸਵਰਗਾਂ ਚ ਬੈਠੇ ਦਾ ਚੇਤਾ ਜੇ ਆਵੇ, ਤਾਂ ਛੋਹ ਨਾ ਸਹੀ ਤੇਰੀ, ਤੇਰੇ ਪ੍ਰਛਾਵੇਂ ਤੋਂ ਪਰਚਾਵਾ ਕਰ ਲਵੇ; ਕਿਉਂਕਿ ਕੁਝ ਮਹਿਕਾਂ ਸਾਹਾਂ ਚੋਂ ਨਹੀਂ, ਕਿਸੇ ਭਲਿਆਂ ਵੇਲਿਆਂ ਦੀ ਪੁਰਾਣੀ ਕਿਤਾਬ ਚੋਂ ਲੱਭੇ ਸੁੱਕੇ ਫੁੱਲ ਵਾਂਗ, ਯਾਦਾਂ ਵਿਚੋਂ ਵੀ ਬਹੁੜਿਆ ਕਰਦੀਆਂ ਨੇ।      -ਅਨਮ (in the memory of my grandma, my darling Badi - I miss you so much)